Chandigarh,18.04.17-ਅੱਜ ਮਿਤੀ 18.4.2017 ਨੂੰ ਪੰਜਾਬ ਕਲਾ ਪ੍ਰੀਸ਼ਦ ਵਲੋਂ ਰੰਧਾਵਾ ਉਤਸਵ ਦੌਰਾਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਸਿਰਮੌਰ ਸ਼ਾਇਰ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਜੀ ਨੇ ਕੀਤੀ। ਇਸ ਵਿੱਚ ਸ਼ਾਮਿਲ ਕਵੀਆਂ ਵਿੱਚ ਮਿਸ. ਸਤਿੰਦਰ ਸੱਤੀ, ਡਾ. ਲਖਵਿੰਦਰ ਸਿੰਘ ਜੌਹਲ, ਡਾ. ਸਰਬਜੀਤ ਕੌਰ ਸੋਹਲ, ਸਵਰਨਜੀਤ ਸਵੀ, ਸੁਖਵਿੰਦਰ ਅੰਮ੍ਰਿਤ, ਦਰਸ਼ਨ ਦਰਵੇਸ਼, ਮਾਧਵ ਕੌਸ਼ਿਕ, ਸਵਾਮੀ ਅੰਤਰ ਨੀਰਵ, ਸਤਪਾਲ ਭੀਖੀ, ਜਗਜੀਤ ਸੂਫ਼ੀ, ਸਰਬਜੀਤ ਕੌਰ ਜੱਸ, ਬਲਵੰਤ ਭਾਟੀਆ, ਵਿਸਾਲ, ਸੀਮਾ ਜਿੰਦਲ, ਗੁਰਸੇਵਕ ਲੰਬੀ ਆਦਿ ਨੇ ਆਪਣੇ ਕਾਵਿਕ ਅੰਦਾਜ਼ ਰਾਹੀਂ ਭਰਪੂਰ ਹਾਜਰੀ ਲਵਾਈ  ਅਤੇ ਵੱਡੀ ਗਿਣਤੀ ਵਿੱਚ ਸ਼ਾਮਲ ਸਰੋਤਿਆਂ ਵਲੋਂ ਕਾਵਿ ਰੰਗਾਂ ਦਾ ਖੂਬ ਰੰਗ ਮਾਣਿਆ।ਇਸ ਸਮਾਗਮ ਦਾ ਸੰਚਾਲਣ ਡਾ. ਸਤੀਸ਼ ਕੁਮਾਰ ਵਰਮਾ ਨੇ ਆਪਣੇ ਵਿਲਖਣ ਕਾਵਿਕ ਅੰਦਾਜ਼ ਵਿੱਚ ਕੀਤਾ। ਇਸ ਪ੍ਰੋਗਰਾਮ ਦੋਰਾਨ ਪੀਟਰ ਸੋਢੀ ਅਤੇ ਉਨ੍ਹਾਂ ਦੀ ਟੀਮ ਵੱਲੋਂ ਵੱਖ-ਵੱਖ ਪੰਜਾਬ ਲੋਕ ਨਾਚ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਗਿੱਲ, ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ ਪੰਜਾਬ ਸਾਹਿਤ ਅਕਾਦਮੀ, ਸ. ਪ੍ਰੀਤਮ ਰੁਪਾਲ, ਸਕੱਤਰ, ਪੰਜਾਬ ਸੰਗੀਤ ਨਾਟਕ ਅਕਾਦਮੀ, ਦੀਵਾਨ ਮਾਨਾ, ਪ੍ਰਧਾਨ, ਪੰਜਾਬ ਲਲਿਤ ਕਲਾ ਅਕਾਦਮੀ ਵੀ ਸ਼ਾਮਲ ਹੋਏ।